ਛੋਟੇ ਹਾਥੀ ਅਤੇ ਟਰਾਲੇ ਵਿਚ ਟੱਕਰ 6 ਦੀ ਮੌਤ 9 ਜ਼ਖ਼ਮੀ

ਛੋਟੇ ਹਾਥੀ ਤੇ ਟਰਾਲੇ ਵਿਚ ਟੱਕਰ 6 ਦੀ ਮੌਤ 9 ਜ਼ਖ਼ਮੀ

ਐਸਐਮਓ ਰਵਿੰਦਰਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੱਲਾਂਵਾਲਾ ਦੇ ਨਾਲ ਲੱਗਦੇ ਪਿੰਡ ਕਾਮਲਵਾਲਾ ਖੁਰਦ ਦੇ ਰਹਿਣ ਵਾਲੇ 13 ਵਿਅਕਤੀ ਤੇ 2 ਤਲਵੰਡੀ ਨੇਪਾਲਾਂ ਦੇ ਰਹਿਣ ਵਾਲੇ ਜੋ ਆਪਸ ਵਿਚ ਸਭ ਰਿਸ਼ਤੇਦਾਰ ਸੀ ਇਕ ਛੋਟੇ ਹਾਥੀ ਵਿੱਚ ਸਵਾਰ ਹੋ ਕੇ ਲੇਬਰ ਕਰਨ ਵਾਸਤੇ ਸੁਲਤਾਨਪੁਰ ਜਾ ਰਹੇ ਸੀ  ਜਿਨ੍ਹਾਂ ਦੀ ਮੱਖੂ ਲੋਹੀਆਂ ਦੇ ਵਿਚਕਾਰ ਪਿੰਡ ਦਾਰੇ ਕੇ ਦੇ ਨਜ਼ਦੀਕ ਪੁਲ ਉੱਪਰ ਇੱਕ ਟਰਾਲੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਤੇ ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਇਸ ਮੌਕੇ ਉਨ੍ਹਾਂ ਦੱਸਿਆ ਕਿ ਹਸਪਤਾਲ ਪਹੁੰਚਦੇ ਦੌਰਾਨ 6 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 9 ਵਿਅਕਤੀ  ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 4 ਨੂੰ ਜ਼ੀਰਾ ਸਰਕਾਰੀ ਹਸਪਤਾਲ ਵਿਚੋ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਇਨ੍ਹਾਂ ਦਾ ਹਾਲ ਚਾਲ ਪੁੱਛਣ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਪਹੁੰਚੇ ਜਿਨ੍ਹਾਂ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸੀ ਤੇ ਕਿਹਾ ਕਿ ਜੋ ਵੀ ਸਰਕਾਰ ਵੱਲੋਂ ਮਦਦ ਹੋ ਸਕੇਗੀ ਉਹ ਕਰਵਾ ਕੇ ਦਿੱਤੀ ਜਾਵੇਗੀ