ਪੈਸਿਆਂ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ

ਪੈਸਿਆਂ ਨੂੰ ਲੈਕੇ ਭਰਾ ਨੇ ਕੀਤਾ ਭਰਾ ਦਾ ਕਤਲ।
ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚਣਕੋਆ ਵਿਖੇ ਮੋਟਰ ਤੇ ਬੀਤੀ ਰਾਤ ਹੋਇਆ ਪਰਵਾਸੀ ਮਜ਼ਦੂਰ ਦਾ ਕੁੱਝ ਪੈਸਿਆਂ ਨੂੰ ਲੈ ਕੇ ਸਕੇ ਭਰਾ ਨੇ ਕੀਤਾ ਕਤਲ।ਕਤਲ,  ਕਾਤਲ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਕੀਤਾ ਖੁਲਾਸਾ ।
ਜਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ 'ਚ ਪੈਂਦੇ ਪਿੰਡ ਚਣਕੋਆ ਦੀ ਹੱਦ ਬਸਤ ਵਿਖੇ ਖੇਤਾਂ ਵਿਚ ਲੱਗੀ ਹੋਈ ਮੋਟਰ ਤੇ ਰਹਿ ਰਹੇ ਪਰਵਾਸੀ ਮਜ਼ਦੂਰ ਤਾਲਿਬਾਨ ਵਾਸੀ ਪਿੰਡ ਧਰਮਪੁਰ ਜ਼ਿਲਾ ਬਦਾਯੂੰ (ਉੱਤਰ ਪ੍ਰਦੇਸ਼ ) ਨਾਂ ਦੇ ਵਿਅਕਤੀ ਦਾ ਬੀਤੀ ਰਾਤ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। S.P ਡਿਟੈਕਟਿਵ ਨਵਾਸ਼ਹਿਰ ਵਜੀਦ ਸਿੰਘ ਖਹਿਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਜੀਤ ਸਿੰਘ ਨੇ ਪੁਲਸ ਨੂੰ ਸਵੇਰੇ ਇਤਲਾਹ ਦਿੱਤੀ ਕਿ ਉਸ ਦੀ ਮੋਟਰ ਤੇ ਇਕ ਪਰਵਾਸੀ ਮਜ਼ਦੂਰ ਦਾ ਕਤਲ ਹੋ ਗਿਆ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਤਾਲਿਬਾਨ ( 32 ) ਨਾਂ ਦੇ ਵਿਅਕਤੀ ਦੇ ਸਿਰ ਤੇ ਕੋਈ ਤੇਜ਼ਧਾਰ ਹਥਿਆਰ ਦੇ ਨਾਲ ਉਸ ਦਾ ਕਤਲ ਕੀਤਾ ਹੋਇਆ ਸੀ, ਜਿਸਦੀ ਲਾਸ਼ ਮੋਟਰ ਤੇ ਪਈ ਸੀ।ਪੁਲਿਸ ਨੇ ਧਾਰਾ 302 ਦੇ ਤਹਿਤ ਉਸ ਦੇ ਸਕੇ  ਭਰਾ ਸ਼੍ਰੀ ਪਾਲ ਨੇ ਇਹ ਕਤਲ ਕੀਤਾ ਸੀ ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਐਸ,ਪੀ ਸਾਹਿਬ ਨੇ ਦੱਸਿਆ ਕਿ ਦੋਨਾਂ ਭਰਾਵਾਂ ਦਾ ਪੈਸਿਆਂ ਨੂੰ ਲੈ ਕੇ ਅਕਸਰ ਝਗੜਾ ਰਹਿੰਦਾ ਸੀ।ਇਹ ਦੋਵੇਂ ਭਰਾ ਇਕੱਲੇ ਹੀ ਇੱਥੇ ਪੰਜਾਬ ਵਿੱਚ ਰਹਿੰਦੇ ਸੀ ਅਤੇ ਇਹਨਾਂ ਦਾ ਬਾਕੀ ਪਰਿਵਾਰ ਉੱਤਰ ਪ੍ਰਦੇਸ਼ ਰਹਿੰਦਾ ਹੈ। ਪੁਲਿਸ ਨੇ ਉਹ ਮੋਟੀ ਲਕੱੜ ਅੱਧ ਜਲਿਆ ਮੁੱਢ ਵੀ ਬਰਾਮਦ ਕਰ ਲਈ ਹੈ।ਇਹ ਦੋਨੋਂ ਹੀ ਭਰਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਦੋਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਉਸਨੇ ਜਾਣ ਕੇ ਆਪਣੇ ਭਰਾ ਦਾ ਕਤਲ ਨਹੀਂ ਕੀਤਾ ਸੀ ਜਦੋਂ ਉਸਦੇ ਭਰਾ ਤਾਲੀਬਾਨ ਨੇ ਉਸ ਕੋਲੋਂ 100  ਰੁਪਏ ਦੀ ਮੰਗ ਕੀਤੀ ਤਾਂ ਉਸਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਦੋਨਾਂ ਦੀ ਹੋਈ ਹੱਥੋਪਾਈ ਵਿੱਚ ਉਸ ਕੋਲੋਂ ਇੱਕ ਲੱਕੜ ਦੇ ਮੋਟਾ ਗੁੱਟ ਤਾਲੀਬਾਨ ਦੇ ਧੋਖੇ ਨਾਲ ਲੱਗ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।