ਦਸੂਹਾ ਪੁਲਿਸ ਨੇ ਮੁਹੱਲਾ ਕੈਥਾਂ 'ਚ ਚਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ ਤਿੰਨ ਔਰਤਾਂ ਇੱਕ ਨੌਜਵਾਨ ਕੀਤਾ ਗ੍ਰਿਫਤਾਰ

ਦਸੂਹਾ,7 ਫਰਵਰੀ ( ਸੋਨੀਆ ਉੱਪਲ) ਦਸੂਹਾ ਪੁਲਿਸ ਨੇ ਕੈਥਾਂ ਮੁਹੱਲੇ ਵਿੱਚ ਮੁਖਬਰ ਦੀ ਸੂਚਨਾ ਤੇ ਰੇਡ ਮਾਰਕੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਜਸਬੀਰ ਕੌਰ ਉਰਫ਼ ਗੁਡ ਪਤਨੀ ਬਲਵਿੰਦਰ ਸਿੰਘ ਨੂੰ ਦੋ ਔਰਤਾਂ ਅਤੇ ਇੱਕ ਨੌਜਵਾਨ ਸਮੇਂਤ ਕਾਬੂ ਕੀਤਾ ਹੈ। ਇਨ੍ਹਾਂ ਸਾਰੀਆਂ ਨੂੰ ਸੁਪਰੇਸ਼ਨ ਆਫ ਇੱਮਮੋਰਲ ਐਕਟ 1956 ਦੀ ਧਾਰਾ 3 ਦੇ ਅਧੀਨ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜ਼ੁਡੀਸ਼ੀਅਲ ਰਿਮਾਂਡ ਵਿੱਚ ਭੇਜ ਦਿੱਤਾ ਹੈ। ਸਾਰੀ ਕਾਰਵਾਈ ਵੋਮੈਨ ਸੈਲ ਇੰਚਾਰਜ ਇੰਸਪੈਕਟਰ ਕਮਲੇਸ਼ ਕੋਰ ਦੀ ਅਗਵਾਈ ਵਿਚ ਅੰਜਾਮ ਦਿੱਤੀ ਗਈ