ਨਗਰ ਨਿਗਮ ਦੀਆਂ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾ ਵੱਲੋ ਜਬਰਦਸਤ ਵਿਰੋਧ

ਨਵਾਂਸ਼ਹਿਰ ਵਿੱਚ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵਾਂਸ਼ਹਿਰ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ।ਜਿਸਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਉਸਦੇ ਜਿਸ ਜਗਾ ਤੇ ਅਸ਼ਵਨੀ ਸ਼ਰਮਾ ਨੇ ਪਹੁੰਚਣਾ ਹੈ ਉੱਥੇ ਉਸਦਾ ਘਿਰਾਉ ਕਰਨ ਲਈ ਇੱਕਠੇ ਹੋ ਰਹੇ ਹਨ।ਭਾਵੇਂ ਪੁਲਸ ਵਲੋ ਥਾਂ ਥਾਂ ਤੇ ਬੈਰੀਗੇਟਰ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕਿਸ਼ੋਸ਼ ਕੀਤੀ ਗਈ ਪਰੰਤੂ ਕਿਸਾਨਾਂ ਵਲੋਂ ਸਾਰੇ ਬੈਰੀਗੇਟਰ ਤੋੜ ਕੇ ਉਸ ਥਾਂ ਦੇ ਨਜਦੀਕ ਪਹੁੰਚ ਗਏ ਹਨ।ਇਸ ਮੌਕੇ ਪੁਲਿਸ ਵਲੋਂ ਕੁੱਝ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਜਿਸਦਾ ਕਿਸਾਨਾਂ ਵਲੋਂ ਕਾਫੀ ਵਿਰੋਧ ਕੀਤਾ ਅਤੇ ਪੰਜਾਬ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ