ਫਾਜ਼ਿਲਕਾ ਨੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਤਿੰਨ ਵਿਅਕਤੀਆ ਨੂੰ 6 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ,ਤਿੰਨਾ ਵਿਅਕਤੀਆਂ ਵਿੱਚੋਂ ਦੋ ਫੌਜ ਵਿੱਚ ਕਰਦੇ ਸਨ ਨੌਕਰੀ

ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਤਿੰਨ ਵਿਅਕਤੀਆਂ ਨੂੰ 6 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਤਿੰਨਾ ਵਿਅਕਤੀਆਂ ਵਿੱਚੋਂ ਦੋ ਫੌਜ ਵਿੱਚ ਕਰਦੇ ਸਨ ਨੌਕਰੀ
ਫਾਜ਼ਿਲਕਾ 12 ਮਾਰਚ (ਕ੍ਰਿਸ਼ਨ ਸਿੰਘ) ਫਾਜ਼ਿਲਕਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 6 ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।https://youtu.be/z0k0YoTveG4
ਇਸ ਬਾਰੇ  ਜਾਣਕਾਰੀ ਦਿੰਦੇ ਹੋਇਆਂ ਐੱਸ ਐੱਸ ਪੀ ਫਾਜ਼ਿਲਕਾ ਨੇ ਦੱਸਿਆ ਕਿ ਬੀਤੇ ਦਿਨੀਂ ਸੀਆਈਏ ਸਟਾਫ਼ ਫਾਜ਼ਿਲਕਾ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁਲਸ ਵੱਲੋਂ ਕੀਤੀ ਗਈ ਤਫਤੀਸ਼ ਤੋਂ ਬਾਅਦ ਬੀ ਐੱਸ ਐੱਫ ਨਾਲ ਮਿਲਕੇ ਕੀਤੇ ਗਏ ਸਰਚ ਅਪ੍ਰੇਸ਼ਨ ਤੋਂ ਬਾਅਦ ਹੋਰ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਦੋ ਵਿਅਕਤੀ ਫੌਜ ਵਿੱਚ ਨੌਕਰੀ ਕਰਦੇ ਹਨ ਅਤੇ ਛੁੱਟੀ ਤੇ ਆਏ ਹੋਏ ਸਨ। ਤਿੰਨੋ ਰਲ ਕੇ ਹੀ ਹੈਰੋਇਨ ਕਿਸੇ  ਵਿਅਕਤੀ ਨੂੰ ਵੇਚਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਧਵਨ ਸਿੰਘ ਦੀ ਡੋਗਰ ਨਾਮਕ ਕਿਸੇ ਪਾਕਿਸਤਾਨੀ ਨਾਲ ਗੱਲਬਾਤ ਸੀ ਅਤੇ ਵਟਸਐੱਪ ਰਾਹੀਂ ਉਨ੍ਹਾਂ ਦਾ ਤਾਲਮੇਲ ਹੁੰਦਾ ਸੀ।  ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਵਲੋਂ ਦੋਸ਼ੀਆਂ ਨੂੰ ਰਿਮਾਂਡ ਚ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।