ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਇੱਕ ਟੈਕਸੀ ਡਰਾਈਵਰ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਮਾਮਲੇ ਨੂੰ ਲੈਕੇ ਪੁਲਿਸ ਨੇ ਇੱਕ ਡਰਾਈਵਰ ਕੋਲੋਂ ਇੱਕ ਸਵਿਫਟ ਕਾਰ ਲੈਕੇ ਫਰਾਰ ਹੋਏ ਦੋ ਵਿਅਕਤੀਆਂ ਨੂੰ ਕਾਰ ਸਮੇਤ ਲੁਧਿਆਣਾ ਤੋਂ ਗਿਰਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਐਸ ਐਸ ਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਕਸਬਾ ਮੱਖੂ ਦੇ ਟੈਕਸੀ ਸਟੈਂਡ ਤੋਂ ਕੁੱਝ ਲੋਕ ਕੋਟ ਈਸੇ ਖਾਂ ਜਾਣ ਲਈ ਕਹਿ ਕੇ ਟੈਕਸੀ ਲੈਕੇ ਗਏ ਸਨ। ਜਿਸ ਨੂੰ ਡਰਾਈਵਰ ਸੁਖਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਥੋੜ੍ਹੀ ਦੂਰ ਜਾਕੇ ਉਸਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਕਾਰ ਲੈਕੇ ਫਰਾਰ ਹੋ ਗਏ ਸਨ। ਅਗਲੇ ਦਿਨ ਲਾਸ਼ ਦੀ ਸੂਚਨਾ ਮਿਲਣ ਤੇ ਥਾਣਾ ਮੱਖੂ ਦੀ ਪੁਲਿਸ ਨੇ ਲਾਸ਼ ਦੀ ਸਨਾਖਤ ਕਰਾਂ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਦੇ ਚਲਦਿਆਂ ਉਨ੍ਹਾਂ 2 ਦੋਸ਼ੀਆਂ ਨੂੰ ਲੁਧਿਆਣਾ ਦੇ ਹੰਬੜਾ ਰੋਡ ਤੋਂ ਕਾਰ ਸਮੇਤ ਗਿਰਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ 4 ਲੋਕਾਂ ਨੇ ਅੰਜਾਮ ਦਿੱਤਾ ਹੈ। ਅਤੇ ਬਾਕੀ ਦੇ ਦੋਸ਼ੀ ਵੀ ਜਲਦ ਗਿਰਫਤਾਰ ਕਰ ਲਏ ਜਾਣਗੇ।
ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਜ਼ਿਲ੍ਹਾ ਇੰਚਾਰਜ ਫ਼ਿਰੋਜ਼ਪੁਰ