ਅਸਮਾਨੀ ਬਿਜਲੀ ਪੈਣ ਨਾਲ ਗੁਰਦੁਆਰਾ ਸਾਹਿਬ ਦੇ ਗੁੰਬਦ ਸਮੇਤ ਅਨੇਕਾਂ ਲੋਕਾਂ ਦੇ ਬਿਜਲੀ ਉਪਕਰਨ ਸੜ ਜਾਣ ਨਾਲ ਹੋਇਆ ਨੁਕਸਾਨ
ਨਵਾਂਸ਼ਹਿਰ /ਕਾਠਗੜ੍ਹ 7 ਮਾਰਚ (ਜਤਿੰਦਰਪਾਲ ਸਿੰਘ ਕਲੇਰ)
ਅੱਜ ਤੜਕਸਾਰ ਮੌਸਮ ਵਿਚ ਇਕ ਦਮ ਆਈ ਗਿਰਾਵਟ ਨਾਲ ਹੋਈ ਬੱਦਲਵਾਈ ਨਾਲ ਮੀਂਹ ਦੀਆਂ ਛਿੱਟਾਂ ਪੈਣ ਦੇ ਨਾਲ ਨਾਲ ਅਸਮਾਨੀ ਬਿਜਲੀ ਦੀ ਗਰਜ਼ ਨਾਲ ਇਲਾਕੇ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਰਿਹਾ ।
ਜਾਣਕਾਰੀ ਦਿੰਦੇ ਹੋਏ ਪਿੰਡ ਮਹਿਮੂਦਪੁਰ ਮੰਡਾਹਰ ਦੇ ਵਸਨੀਕ ਗੁਲਜਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਦੇ ਗੁੰਬਦ ਨੂੰ ਅਚਾਨਕ ਅਸਮਾਨੀ ਬਿਜਲੀ ਪੈਣ ਕਾਰਨ ਵੱਡਾ ਨੁਕਸਾਨ ਪੁੱਜਾ । ਉਨ੍ਹਾਂ ਆਖਿਆ ਕਿ ਭਾਵੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਮਗਰ ਗੁਰਦੁਆਰਾ ਸਾਹਿਬ ਦੇ ਆਲੀਸ਼ਾਨ ਬਣੇ ਗੁੰਬਦ ਨੂੰ ਵੱਡਾ ਨੁਕਸਾਨ ਪੁੱਜਾ ਜਿਹੜਾ ਕੇ ਵਿਚਕਾਰ ਤੋਂ ਫਟ ਗਿਆ ਇਸ ਦੇ ਨਾਲ ਹੀ ਕਈ ਜ਼ਿਮੀਂਦਾਰਾਂ ਦੀਆਂ ਖੇਤੀਬਾੜੀ ਵਾਲੀਆਂ ਮੋਟਰਾਂ ਸਮੇਤ ਹੋਰ ਲੋਕਾਂ ਦੇ ਟੈਲੀਵਿਜ਼ਨ ਫਰਿੱਜਾਂ , ਬਿਜਲੀ ਮੀਟਰਾਂ ਸਮੇਤ ਬਿਜਲੀ ਉਪਕਰਨ ਤੇ ਹੋਰ ਸਾਜ਼ੋ ਸਾਮਾਨ ਸੜ ਗਏ ਅਤੇ ਬਿਜਲੀ ਸਪਲਾਈ ਵਿੱਚ ਵੀ ਰੁਕਾਵਟਾਂ ਆਈਆਂ ।
ਏਸੇ ਤਰ੍ਹਾਂ ਹੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਬਲਾਚੌਰ ਦੇ ਹੋਰ ਵੀ ਵੱਖ ਵੱਖ ਸਥਾਨਾਂ ਉੱਪਰ ਅਸਮਾਨੀ ਬਿਜਲੀ ਦੀਆਂ ਗਰਜ਼ਾਂ ਨਾਲ ਲੋਕਾਂ ਦੇ ਟੀਵੀ ਫਰਿੱਜ ਸੜ ਗਏ ।
ਫੋਟੋ : ਪਿੰਡ ਮਹਿਮੂਦਪੁਰ ਮੰਡਾਹਰ ਦੇ ਗੁਰਦੁਆਰਾ ਸਾਹਿਬ ਦੇ ਗੁੰਬਦ ਨੂੰ ਪਈ ਬਿਜਲੀ ਨਾਲ ਆਈ ਤਰੇੜ ਦਾ ਦਿ੍ਸ ।